ਉੱਘੇ ਪੰਜਾਬੀ ਚਿੰਤਕ ਤੇ ਪ੍ਰੋ. ਕਿਸ਼ਨ ਸਿੰਘ ">
ਉੱਘੇ ਪੰਜਾਬੀ ਚਿੰਤਕ ਪ੍ਹੋ. ਗੁਰਮੀਤ ਸਿੰਘ ਟਿਵਾਣਾ ਐਬਟਸਫੋਰਡ ਕੈਨੇਡਾ ਵਿੱਚ ਸੁਰਗਵਾਸ
September 24, 2025
Eminent-Punjabi-Thinker-Prof-Gur

Neeraj / Ludhiana

ਉੱਘੇ ਪੰਜਾਬੀ ਚਿੰਤਕ ਤੇ ਪ੍ਰੋ. ਕਿਸ਼ਨ ਸਿੰਘ ਦੇ ਪੈਰੋਕਾਰ ਪ੍ਹੋ. ਗੁਰਮੀਤ ਸਿੰਘ ਟਿਵਾਣਾ ਦਾ ਅੱਜ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿੱਖੇ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉੱਘੇ ਸੱਭਿਆਚਾਰਕ ਕਾਰਕੁਨ ਤੇ ਖੋ. ਟਿਵਾਣਾ ਦੇ ਨਿਕਟਵਰਤੀ ਭੁਪਿੰਦਰ ਮੱਲ੍ਹੀ ਨੇ ਦਿੱਤੀ ਹੈ।

ਪ੍ਹੋ.ਗੁਰਮੀਤ ਸਿੰਘ ਟਿਵਾਣਾ ਲਾਜਪਤ ਰਾਏ ਸਰਕਾਰੀ ਕਾਲਿਜ ਢੁੱਡੀਕੇ(ਮੋਗਾ) ਵਿੱਚ ਲੰਮਾ ਸਮਾਂ ਪੜ੍ਹਾਉਂਦੇ ਰਹੇ। ਸੇਵਾ ਮੁਕਤੀ ਉਪਰੰਤ ਆਪ ਕੈਨੇਡਾ ਚਲੇ ਗਏ।

ਪ੍ਹੋ. ਗੁਰਮੀਤ ਸਿੰਘ ਟਿਵਾਣਾ ਦੀਆਂ ਕੁਝ ਮਹੱਤਵਪੂਰਨ ਲਿਖਤਾਂ “ਧਰਮ ਬਨਾਮ ਮਾਰਕਸਵਾਦ”(ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005,”ਅੱਖੀ ਡਿੱਠਾ ਸਮਾਜਵਾਦੀ ਕਿਊਬਾ”(ਵਾਰਤਕ), ਤਰਕਭਾਰਤੀ ਪ੍ਰਕਾਸ਼ਨ ਬਰਨਾਲਾ, 2005 ਤੇ

ਇਤਿਹਾਸ ਮੈਨੂੰ ਸਹੀ ਸਾਬਤ ਕਰੇਗਾ” ਫਿਡੇਲ ਕਾਸਟਰੋ ਦਾ ਲੰਮਾ ਭਾਸ਼ਨ, (ਵਾਰਤਕ: ਅਨੁਵਾਦ),

ਤਰਕਭਾਰਤੀ ਪ੍ਰਕਾਸ਼ਨ ਬਰਨਾਲਾ, 2005 ਛਪੀਆਂ। ਇਸ ਵਕਤ ਆਪ ਲਗਪਗ 95 ਸਾਲ ਦੇ ਸਨ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲ ਰ ਮ ਕਾਲਿਜ ਜਗਰਾਉਂ ਪੜ੍ਹਾਉਂਦਿਆਂ 1977-83 ਦੌਰਾਨ ਪ੍ਹੋ. ਟਿਵਾਣਾ , ਪ੍ਰੋ. ਸਰਵਣ ਸਿੰਘ ਤੇ ਸਾਥੀਆਂ ਨਾਲ ਢੁੱਡੀਕੇ ਵਿੱਚ ਗੁਜ਼ਾਰੇ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਫੁੱਲ ਭੇਂਟ ਕੀਤੇ ਹਨ। ਉਨ੍ਹਾਂ ਦੀ ਪ੍ਹੋ. ਕਿਸ਼ਨ ਸਿੰਘ ਦੀ ਸੋਚ ਪ੍ਰਤੀ ਪ੍ਰਤੀਬੱਧਤਾ ਦਾ ਹੀ ਫ਼ਲ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਰਾਹੀਂ ਡਾ. ਸੁਖਦੇਵ ਸਿੰਘ ਸਿਰਸਾ ਰਾਹੀਂ ਪ੍ਰੋ. ਕਿਸ਼ਨ ਸਿੰਘ ਦੀਆਂ ਸਮੂਹ ਲਿਖਤਾਂ ਮੰਜਾਬੂ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਹੋ ਰਹੀਆਂ ਹਨ, ਜਿੰਨ੍ਹਾਂ ਵਿੱਚੋਂ 8 ਕਿਤਾਬਾਂ ਛਪ ਚੁੱਕੀਆਂ ਹਨ।

Eminent Punjabi Thinker Prof Gurmeet Singh Tiwana Passes Away In Abbotsford Canada


Recommended Posts
Latest