ਬਿਕਰਮ ਸਿੰਘ ਮਜੀਠੀਆ ਨੂੰ ਵਾਰ ਵਾਰ ਸਿੱਟ ਅੱਗੇ ਪੇਸ ">
ਸਬੂਤ ਨਾ ਹੋਣ ਦੇ ਬਾਵਜੂਦ ਬਿਕਰਮ ਮਜੀਠੀਆ ਨੂੰ ਬਾਰ ਬਾਰ ਸਿੱਟ ਦੇ ਸਾਹਮਣੇ ਬੁਲਾ ਕੇ ਕੀਤਾ ਜਾ ਰਿਹਾ ਪਾਵਰ ਦਾ ਦੁਰਉਪਯੋਗ : ਭੁਪਿੰਦਰ ਸਿੰਘ ਭਿੰਦਾ
August 8, 2024
-Bikram-Majithia-Bhinda-Shiroman

The Punjab Times / Ludhiana

ਬਿਕਰਮ ਸਿੰਘ ਮਜੀਠੀਆ ਨੂੰ ਵਾਰ ਵਾਰ ਸਿੱਟ ਅੱਗੇ ਪੇਸ਼ ਹੋਣ ਲਈ ਬੁਲਾਏ ਜਾਣ ਤੇ ਨਰਾਜਗੀ ਪ੍ਰਗਟ ਕਰਦਿਆਂ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਮਾਨ ਸਰਕਾਰ ਆਪਣੇ ਢਾਈਆਂ ਸਾਲਾਂ ਦੇ ਕਾਰਜਕਾਲ ਦੌਰਾਨ ਮਜੀਠੀਆ ਸਾਹਿਬ ਦੇ ਖਿਲਾਫ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕੀ। ਜਿਸ ਦੇ ਚਲਦਿਆਂ ਉਹ ਆਪ ਹੀ ਇਸ ਗੱਲ ਦਾ ਸਬੂਤ ਦੇ ਰਹੇ ਹਨ ਕਿ ਮਜੀਠੀਆ ਜੀ ਬੇਕਸੂਰ ਹਨ।

ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਸਿਰਫ ਇਨਾ ਹੀ ਨਹੀਂ ਜਦ ਵੀ ਮਜੀਠੀਆ ਜੀ ਨੂੰ ਸਿੱਟ ਦੇ ਸਾਹਮਣੇ ਬੁਲਾਇਆ ਗਿਆ ਤਾਂ ਉਹ ਹਰ ਵਾਰ ਪੇਸ਼ ਵੀ ਹੋਏ ਜਦਕਿ ਆਪ ਦੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ 9 ਸੰਮਣ ਮਿਲਣ ਦੇ ਬਾਅਦ ਵੀ ਪੇਸ਼ ਨਹੀਂ ਹੋਏ ਸਨ। ਫਿਰ ਬੇਕਸੂਰ ਤੇ ਕਸੂਰਵਾਰ ਕੌਣ ਹੈ ਇਹ ਪੰਜਾਬ ਦੇ ਲੋਕ ਭਲੀ ਭਾਂਤ ਜਾਣ ਗਏ ਹਨ।

ਉਹਨਾਂ ਕਿਹਾ ਕਿ ਕੋਈ ਵੀ ਸਬੂਤ ਨਾ ਹੋਣ ਦੇ ਬਾਵਜੂਦ ਮਾਨ ਸਰਕਾਰ ਵੱਲੋਂ ਮਜੀਠੀਆ ਜੀ ਨੂੰ ਪਰੇਸ਼ਾਨ ਕਰਨ ਲਈ ਹੀ ਬਾਰ ਬਾਰ ਬੁਲਾ ਕੇ ਆਪਣੀ ਪਾਵਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬਾ ਅਤੇ ਸੂਬਾ ਵਾਸੀਆਂ ਦੀ ਬੇਹਤਰੀ ਲਈ ਉਪਰਾਲੇ ਕਰਨ ਦੀ ਬਜਾਏ ਬਦਲਾ ਖੋਰੀ ਦੀ ਕੀਤੀ ਜਾ ਰਹੀ ਰਾਜਨੀਤੀ ਬਹੁਤ ਮੰਦਭਾਗੀ ਰਾਜਨੀਤੀ ਹੈ ਜਿਸ ਦਾ ਸੂਬੇ ਦੇ ਲੋਕਾਂ ਨੂੰ ਇੱਕ ਜੁੱਟ ਹੋ ਕੇ ਜਵਾਬ ਦੇਣਾ ਚਾਹੀਦਾ।

Bikram Majithia Bhinda Shiromani Akali Dal Akali Dal


Recommended Posts
Latest